ਮਾਨਵਤਾ ਦੀ ਸੇਵਾ ਕਰਨਾ ਡਾਕਟਰਾਂ ਦਾ ਧਰਮ -ਡਾ. ਸ਼ਰਨਜੋਤ ਸਿੰਘ ਮੱਲੀ
ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਹੱਡੀਆਂ ਵਾਲੀ ਵਾਰਡ ਨੰਬਰ 3 ਵਿਖੇ ਡਾ. ਸ਼ਰਨਜੋਤ ਸਿੰਘ ਮੱਲੀ ਤੇ ਹੋਰ ਡਾਕਟਰ ਸਾਹਿਬਾਨ ਕਰ ਰਹੇ ਹਨ ਮਰੀਜ਼ਾਂ ਦੀ ਸੇਵਾ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਡਾਕਟਰ ਧਰਮ ਸਿੰਘ (ਪ੍ਰੋਫੈਸਰ ਅਤੇ ਯੂਨਿਟ ਹੈਡ, ਡਾ. ਨੀਰਜ ਮਲਹੋਤਰਾ (ਅੱਸੀਸਟੈਂਟ ਪ੍ਰੋਫੈਸਰ ) ਅਤੇ ਡਾ. ਧਲਵਿੰਦਰ ਸਿੰਘ (ਅੱਸੀਸਟੈਂਟ ਪ੍ਰੋਫੈਸਰ ) ਦੀ ਅਗਵਾਈ ਤੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਮਾਨਵਤਾ ਦੀ ਸੇਵਾ ਕਰ ਰਹੇ ਡਾ. ਸ਼ਰਨਜੋਤ ਸਿੰਘ ਮੱਲ੍ਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਡਾਕਟਰਾਂ ਦਾ ਧਰਮ ਹੈ। ਇਸ ਲਈ ਸਾਨੂੰ ਆਪਣੇ ਫਰਜ਼ ਨੂੰ ਪਛਾਣਦਿਆਂ ਹੋਇਆਂ ਹਰੇਕ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ, ਜਾਤ ਦਾ ਹੋਵੇ ਦੀ ਦਿਲੋਂ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਨਸ਼ਿਆਂ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ। ਡਾਕਟਰ ਮੱਲੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਹਨ ਚਲਾਉਣ ਮੌਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਆਪਣੀਆਂ ਗੱਡੀਆਂ ਦੀ ਸਪੀਡ ਘੱਟ ਰੱਖਣੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਐਕਸੀਡੈਂਟ ਓਵਰ ਸਪੀਡ ਕਾਰਨ ਹੀ ਹੁੰਦੇ ਹਨ। ਇਸ ਮੌਕੇ ਤੇ ਡਾ. ਸਤਬੀਰ ਸਿੰਘ, ਡਾ. ਪ੍ਰੀਕਸ਼ਤ ਓਹਰੀ, ਡਾ. ਸਿਮਰਤ ਬਾਜਵਾ, ਡਾ. ਸੁਭਾਸ਼ ਗੁਪਤਾ, ਡਾ. ਜਗਦੀਪ ਸਿੰਘ, ਡਾ. ਅੰਕਿਤ ਕੁਮਾਰ ਸਿੰਘ, ਡਾਕਟਰ ਤਾਮਾਂਗਾ, ਡਾ. ਆਸ਼ੂਤੋਸ਼, ਡਾਕਟਰ ਸ਼ਰਨਜੋਤ ਸਿੰਘ ਮੱਲ੍ਹੀ ਤੇ ਹਸਪਤਾਲ ਦੇ ਸਟਾਫ ਨੇ ਵੀ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਇਸ ਮੌਕੇ ਤੇ ਹਸਪਤਾਲ ਵਿਖੇ ਜੇਰੇ ਇਲਾਜ ਕਈ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਜਿੰਨਾ ਵਿੱਚ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਦਲੇਰ ਸਿੰਘ ਜੌਹਲ, ਸੋਢੀ, ਕਲਾਕਾਰ ਦੇਵ ਜੌਹਲ, ਮਨਦੀਪ ਕੌਰ, ਰਵੀ ਆਦਿ ਨੇ ਵੀ ਹਸਪਤਾਲ ਦੇ ਡਾਕਟਰਾਂ ਪ੍ਰਤੀ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਇਲਾਜ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਤੇ ਲੱਗਭਗ ਸਾਰੇ ਹੀ ਡਾਕਟਰ ਸਾਹਿਬਾਨ ਤੇ ਹੋਰ ਸਟਾਫ ਤਸੱਲੀਬਖ਼ਸ਼ ਕੰਮ ਕਰ ਰਿਹਾ ਹੈ।