ਸੈਂਟ ਸੋਲਜਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਵਿੱਚ ਵਿਸਾਖੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਸੈਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਚਾਵਾਂ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਸਕੂਲ ਦੇ ਸ਼ਾਨਦਾਰ ਆਟੋਡੋ ਰੀਅਮ ਵਿਚ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ।ਜਿਸ ਵਿੱਚ ਛੋਟੇ ਛੋਟੇ ਕਿੰਡਰਗਾਰਟਨ ਦੇ ਬੱਚਿਆਂ ਨੇ ਆਪਣੀਆਂ ਡਾਂਸ ਪ੍ਰਫੋਰਮੈਂਸ ਨਾਲ ਸਭ ਦਾ ਮਨ ਮੋਹ ਲਿਆ।ਛੋਟੇ ਛੋਟੇ ਬੱਚੇ ਰਵਾਇਤੀ ਪੰਜਾਬੀ ਡਰੈੱਸ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ। ਇਸੇਤਰ੍ਹਾਂ ਸਕੂਲ ਦੇ ਪੰਜਾਬੀ ਡਿਪਾਰਟਮੈਂਟ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਵੀਜੂਅਲ ਵਿਧੀ ਰਾਹੀਂ ਵਿਸਾਖੀ ਦੇ ਇਤਿਹਾਸ ਬਾਰੇ ਬਹੁਤ ਸੁੰਦਰ ਤਰੀਕੇ ਨਾਲ ਦੱਸਿਆ । ਸਕੂਲ ਦੀਆਂ ਵਿਦਿਆਰਥਨਾ ਇਬਾਦਤ ਕੌਰ ਅਤੇ ਸੁਖਮਨਪ੍ਰੀਤ ਕੌਰ ਨੇ ਲੋਕ ਗੀਤਾਂ ਤੇ ਸ਼ਾਨਦਾਰ ਡਾਂਸ ਪ੍ਰਫੋਰਮੈਂਸ ਕਰਕੇ ਸਭ ਨੂੰ ਪੰਜਾਬੀ ਲੋਕ ਗੀਤਾਂ ਦੇ ਰੰਗ ਵਿੱਚ ਰੰਗ ਦਿੱਤਾ।
ਉਪਰੰਤ ਸਕੂਲ ਦੇ ਬੱਚਿਆਂ ਨੇ ਵਿਸਾਖੀ ਨਾਲ ਸੰਬਧਿਤ ਮਨਮੋਹਕ ਗਰੁਪ ਗੀਤ ਪੇਸ਼ ਕੀਤਾ।
ਉਪਰੰਤ ਸਕੂਲ ਦੇ ਬੱਚਿਆਂ ਨੇ ਕਿਸਾਨੀ ਨਾਲ ਸਬੰਧਿਤ ਅਤੇ ਨਸ਼ਿਆਂ ਨਾਲ ਸੰਬਧਿਤ ਇੱਕ ਸ਼ਾਨਦਾਰ ਨਾਟਕ ਪੇਸ਼ ਕਰਕੇ ਖੂਬ ਵਾਹ ਵਾਹ ਲੁੱਟੀ।
ਉਪਰੰਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਸਭ ਨੂੰ ਵਿਸਾਖੀ ਦੀ ਵਧਾਈ ਦਿੱਤੀ ।ਓਹਨਾ ਨੇ ਸਭ ਨੂੰ ਵਿਸਾਖੀ ਦੇ ਦਿਹਾੜੇ ਤੇ ਗੁਰਦੁਆਰਾ ਸਾਹਿਬ ਜਾਕੇ ਮੱਥਾ ਟੇਕਣ ਲਈ ਕਿਹਾ । ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਰਪ੍ਰੀਤ ਕੌਰ ਜੀ ਨੇ ਬੱਚਿਆਂ ਦੀ ਪ੍ਰਫੋਰਮੈਂਸ ਦੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ ਜੀ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨੀਲਾਕਸੀ ਗੁਪਤਾ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।