ਸੈਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਰਾਮ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ।।
ਸੈਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਰਾਮ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ।।⋅
ਜੰਡਿਆਲਾ ਗੁਰੂ ਕੁਲਜੀਤ ਸਿੰਘ
ਇਸ ਸਬੰਧ ਵਿੱਚ ਸਕੂਲ ਦੇ ਕਿੰਡਰਗਾਰਡਨ ਦੇ ਬੱਚਿਆਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਜੀਵਨੀ ਤੇ ਆਧਾਰਿਤ ਬਹੁਤ ਹੀ ਮਨ ਮੋਹਣਾ ਲਘੂ ਨਾਟਕ ਪੇਸ਼ ਕੀਤਾ । ਜਿਸ ਨੇ ਸਭ ਨੂੰ ਸ੍ਰੀ ਰਾਮ ਚੰਦਰ ਜੀ ਦੀ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਉਪਰੰਤ ਬੱਚਿਆਂ ਵੱਲੋਂ ਬਹੁਤ ਹੀ ਮਨਮੋਹਕ ਗਰੁਪ ਡਾਂਸ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਰਪ੍ਰੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਰਾਮ ਨੌਮੀ ਦੀ ਦੀ ਮਹੱਤਤਾ ਤੋਂ ਜਾਣੂ ਕਰਾਇਆ। ਉਹਨਾਂ ਕਿਹਾ ਕਿ ਰਾਮ ਨੌਮੀ ਸਿਰਫ ਇੱਕ ਧਾਰਮਿਕ ਤਿਉਹਾਰ ਨਹੀਂ ਸਗੋਂ ਸੱਚ ਨਿਆ ਅਤੇ ਸ਼ਰਧਾ ਦੇ ਫੁੱਲਾਂ ਦਾ ਵੀ ਜਸ਼ਨ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਵੀ ਬੱਚਿਆਂ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਦੇ ਅਧਿਆਪਕਾਂ ਸ਼੍ਰੀਮਤੀ ਰਿਪਨ ,ਸ਼੍ਰੀਮਤੀ ਦੀਪਿਕਾ , ਸ਼੍ਰੀਮਤੀ ਸ਼ੈਲਜਾ ਕੁਮਾਰੀ , ਸ਼੍ਰੀਮਤੀ ਮੀਨੂ ਸ਼ਰਮਾ, ਸ਼੍ਰੀਮਤੀ ਅੰਜਨਾ ਰਾਣੀ ਦੀ ਮਿਹਨਤ ਨੂੰ ਵੀ ਸਰਾਹਿਆ। ਇਸ ਮੌਕੇ ਤੇ ਸਕੂਲ ਦੇ ਫਾਈਸ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਜੀ ਸ਼ਿਲਪਾ ਸ਼ਰਮਾ ਕੁਆਡੀਨੇਟਰ ਨਿਲਾਕਸ਼ੀ ਗੁਪਤਾ ਕੋਆਰਡੀਨੇਟਰ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।