ਦੀ ਪਟਵਾਰ ਯੂਨੀਅਨ ਅੰਮ੍ਰਿਤਸਰ ਵਲੋ ਕਿਸਾਨ ਯੂਨੀਅਨ ਦੇ ਪੰਜਾਬ ਬੰਦ ਦੇ ਸਁਦੇ ਨੂੰ ਪੂਰਨ ਸਮਰਥਨ:- ਸੋਹੀ,ਸਮਰਾ
December 29th, 2024 | Post by :- | 217 Views

ਦੀ ਪਟਵਾਰ ਯੂਨੀਅਨ ਅੰਮ੍ਰਿਤਸਰ ਵਲੋ ਕਿਸਾਨ ਯੂਨੀਅਨ ਦੇ ਪੰਜਾਬ ਬੰਦ ਦੇ ਸਁਦੇ ਨੂੰ ਪੂਰਨ ਸਮਰਥਨ:- ਸੋਹੀ,ਸਮਰਾ

ਜੰਡਿਆਲਾ ਗੁਰੂ 29 ਦਸੰਬਰ ( ਕੁਲਜੀਤ ਸਿੰਘ)ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਮਤਾ ਨੰਬਰ 355 ਮਿਤੀ 28-12-24 ਅਨੁਸਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੀ ਵਲੋ ਖਨੌਰੀ ਬਾਰਡਰ ਤੇ ਜਾਰੀ ਭੁੱਖ ਹੜਤਾਲ ਦੇ ਮੱਦੇਨਜ਼ਰ ਗੁਰਜੰਟ ਸਿੰਘ ਸੋਹੀ ਜਿਲਾ ਪ੍ਰਧਾਨ ਅੰਮ੍ਰਿਤਸਰ ਤੇ ਹਰਪਾਲ ਸਿੰਘ ਸਮਰਾ ਮੀਤ ਪ੍ਰਧਾਨ ਪੰਜਾਬ ਨੇ ਸਾਝੇ ਤੌਰ ਬਿਆਨ ਵਿੱਚ ਬੋਲਦਿਆ ਕਿਹਾ ਕਿ ਕਿਸਾਨ ਯੂਨੀਅਨ ਵਲੋ ਪੰਜਾਬ ਬੰਦ ਨੂੰ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲਾ ਅੰਮ੍ਰਿਤਸਰ ਪੂਰਨ ਸਮਰਥਨ ਕਰਦੀ ਹੈ, ਓਹਨਾਂ ਸਾਂਝੇ ਬਿਆਨ ਵਿੱਚ ਕਿਹਾ ਕਿ ਕਿਸਾਨ ਆਪਣੀ ਦਿਨ ਰਾਤ ਸਖ਼ਤ ਮਿਹਨਤ ਨਾਲ ਅੰਨ ਪੈਦਾ ਕਰਕੇ ਸਮੁੱਚੇ ਦੇਸ਼ ਦਾ ਢਿੱਡ ਭਰਦਾ ਹੈ, ਸਾਡੀ ਤ੍ਰਾਸਦੀ ਇਹ ਹੈ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਕੇਂਦਰ ਸਰਕਾਰ ਆਨਾਕਾਨੀ ਕਰ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਸੜਕਾਂ ਤੇ ਰੁਲਣਾ ਪੈ ਰਿਹਾ ਹੈ,ਇਸ ਲਈ ਕਿਸਾਨਾਂ ਦੇ ਸਮਰੱਥਣ ਲਈ ਮਿਤੀ 30-12-24 ਨੂੰ ਦਿਨ ਸੋਮਵਾਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਸਮੂਹ ਪਟਵਾਰੀ ਸਾਹਿਬਾਨ ਆਪੋ ਆਪਣੇ ਦਫ਼ਤਰ ਬੰਦ ਰੱਖਣਗੇ ਅਤੇ ਸਾਂਤੀ ਪੂਰਵਕ ਪੰਜਾਬ ਬੰਦ ਦਾ ਸਮਰਥਨ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਭੁੱਲਰ ਦੇਵੀ ਦਾਸ ਪੁਰਾ ਨੇ ਇਕ ਜਾਰੀ ਹੋਏ ਪ੍ਰੈੱਸ ਨੋਟ ਰਾਹੀਂ ਦਿੱਤੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review