ਨਾਅਰਾ ਏ ਦਸਤਾਰ ਪ੍ਰੋਗਰਾਮ ਅਧੀਨ ਬੱਚਿਆ ਦੇ ਦਸਤਾਰ ਸਜਾਉਣ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ
December 24th, 2024 | Post by :- | 32 Views
ਨਾਅਰਾ ਏ ਦਸਤਾਰ ਪ੍ਰੋਗਰਾਮ ਅਧੀਨ ਬੱਚਿਆ ਦੇ ਦਸਤਾਰ ਸਜਾਉਣ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ ।
ਜੰਡਿਆਲਾ ਗੁਰੂ  ਕੁਲਜੀਤ ਸਿੰਘ
ਸੈਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਅਤੇ ਕਿਸ਼ਨਪੁਰੀ ਫਾਉਡੇਸ਼ਨ (ਅਹਿਸਾਸ) ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਅਤੇ ਬੱਚਿਆ ਨੂੰ ਸਿੱਖ ਧਰਮ ਨਾਲ ਜੋੜਨ ਲਈ ਅਤੇ ਦਸਤਾਰ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ  ਸੰਤ ਬਾਬਾ ਪਰਮਾਨੰਦ ਜੀ ( ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਬਾਬਾ ਹੰਦਾਲ ਜੀ)ਦੇ ਆਸ਼ੀਰਵਾਦ ਸਦਕਾ  ਨਾਅਰਾ -ਏ -ਦਸਤਾਰ  ਪ੍ਰੋਗਰਾਮ ਅਧੀਨ ਬੱਚਿਆਂ ਦੇ ਦਸਤਾਰ ਸਜਾਉਣ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਜੰਡਿਆਲਾ ਗੁਰੂ ਦੇ ਲਗਭਗ ਸਾਰੇ ਹੀ ਸਕੂਲਾਂ ਨੇ ਵੱਧ ਚੜ ਕੇ ਹਿੱਸਾ ਲਿਆ।  ਬੱਚਿਆਂ ਨੇ ਇਨਾ ਮੁਕਾਬਲਿਆਂ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਅਤੇ ਬਹੁਤ ਸੋਹਣੇ ਦੁਮਾਲੇ ਸਜਾਏ।ਇਹ ਮੁਕਾਬਲੇ ਪ੍ਰਾਇਮਰੀ ਵਰਗ  (ਤੀਸਰੀ ਕਲਾਸ ਤੋਂ ਪੰਜਵੀਂ ਕਲਾਸ), ਮਿਡਲ ਵਰਗ (ਛੇਵੀਂ ਤੋਂ ਅੱਠਵੀਂ ਕਲਾਸ ਤੱਕ), ਮਿਡਲ ਸੈਕੰਡਰੀ (ਨੌਵੀਂ ਅਤੇ ਦਸਵੀਂ ਕਲਾਸ)ਸੀਨੀਅਰ ਸੈਕੰਡਰੀ (ਗਿਆਰਵੀਂ ਅਤੇ ਬਾਰਵੀਂ ਕਲਾਸ) ਅਤੇ ਦੁਮਾਲਾ ਸਜਾਉਣ  ਲੜਕੇ  ਓਪਨ ਦੁਮਾਲਾ ਸਜਾਉਣ  ਲੜਕੀਆਂ  ਓਪਨ  ਅਧੀਨ ਕਰਵਾਏ ਗਏ । ਹਰ ਪ੍ਰਤੀਯੋਗੀ ਨੂੰ ਪੱਗ ਜਾਂ ਦੁਮਾਲਾ ਸਜਾਉਣ ਲਈ 30 ਮਿੰਟ ਦਾ ਸਮਾਂ ਦਿੱਤਾ ਗਿਆ। ਇਨਾ ਮੁਕਾਬਲਿਆਂ ਦਾ ਮੁਲਾਂਕਣ ਸਤਿੰਦਰਬੀਰ ਸਿੰਘ ਡੀ ਈ ਓ,  ਸ ਮਨਜੀਤ ਸਿੰਘ ਫਿਰੋਜ਼ਪੁਰ ਅਤੇ  ਹੀਰਾ ਸਿੰਘ   ਜੀ  ਨੇ ਕੀਤਾ। ਜਿਨ੍ਹਾਂ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਲਿਆ ਉਹਨਾਂ ਨੂੰ ਦਸਤਾਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ  ਗਿਆਨੀ ਬਿਕਰਮਜੀਤ  ਸਿੰਘ  (ਸ਼੍ਰੀ ਦਰਬਾਰ ਸਾਹਿਬ ) ਗਿਆਨੀ ਹਰਪ੍ਰੀਤ ਸਿੰਘ ਕਥਾਵਾਚਕ ਸ਼੍ਰੋਮਣੀ ਕਮੇਟੀ ਜੀ ਨੇ ਇਸ ਪ੍ਰੋਗਰਾਮ ਦੀ ਖੂਬ ਸਰਾਹਨਾ ਕੀਤੀ। ਸਕੂਲ ਦੇ ਐਮ.ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ । ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਕਿਹਾ ਕਿ ਇਹ ਦਸਤਾਰ ਮੁਕਾਬਲੇ ਹਰ ਸਾਲ ਕਰਵਾਏ ਜਾਣਗੇ ਤਾਂ ਕਿ  ਵੱਧ ਤੋਂ ਵੱਧ ਬੱਚਿਆਂ ਨੂੰ ਦਸਤਾਰ ਨਾਲ ਅਤੇ ਸਿੱਖੀ ਨਾਲ ਜੋੜਿਆ ਜਾ ਸਕੇ।ਇਸ ਮੌਕੇ ਤੇ ਸਿਮਰਤਪਾਲ ਸਿੰਘ ਬੇਦੀ,ਡਾਕਟਰ ਜਗਪਾਲ ਸਿੰਘ,ਹਰਜਿੰਦਰ ਸਿੰਘ,ਰਣਜੀਤ  ਸਿੰਘ, ਸਵਿੰਦਰ ਸਿੰਘ ਚੰਦੀ   , ਸਰਪੰਚ ਕਿਰਪਾਲ ਸਿੰਘ ਪ੍ਰਧਾਨ ਕੰਬੋਜ਼  ਸਭਾ ਅੰਮ੍ਰਿਤਸਰ, ਹਾਜਿਰ  ਸਨ।ਅੰਤ ਵਿੱਚ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਯਾਦਗਾਰੀ ਮੋਮੇਂਟੋ ਅਤੇ ਸਰਟੀਫਿਕੇਟਸ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ (ਕੋਆਰਡੀਨੇਟਰ)ਅਤੇ ਸਮੂਹ ਸਟਾਫ ਅਤੇ ਬੱਚੇ ਹਾਜਿਰ ਸਨ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review